ਅਮਰਦੀਪ ਸਿੰਘ ਗਿੱਲ ਕਲਾ ਦੇ ਵਿਭਿੰਨ ਰੂਪਾਂ ਨਾਲ ਵਾਬਸਤਾ ਹੈ ਪਰ ਸ਼ਬਦ-ਸਾਧਨਾ ਨਾਲ ਉਹਦੀ ਪਹਿਲੀ ਵਫ਼ਾ ਹੈ, ਇਸੇ ਲਈ ਉਹ ਉਲਟ ਵਹਿਣਾਂ ‘ਚ ਵੀ ਸ਼ਬਦ ਨਾਲ ਨਿਰੰਤਰ ਜੁੜਿਆ ਰਿਹਾ ਹੈ। ਉਸਦੀ ਰਚਨਾਤਮਕ ਊਰਜਾ ਨੂੰ ਕਿਸੇ ਸੌੜੀ ਵਲਗਣਾ ‘ਚ ਨਹੀੰ ਡੱਕਿਆ ਜਾ ਸਕਦਾ। ਅਮਰਦੀਪ ਸਿੰਘ ਗਿੱਲ ਦੀ ਸ਼ਖ਼ਸੀਅਤ ਅਤੇ ਸਿਰਜਣਾ ਦੋਵੇਂ ਬਾਗ਼ੀ ਖਮੀਰ ਵਾਲੀਆਂ ਹਨ। ਨਾਬਰ ਹੋ ਕੇ ਸੱਤਾ ਨੂੰ ਅੱਖ ਵਿਖਾਉਣਾ ਉਸਨੂੰ ਆਪਣੇ ਪਰਿਵਾਰਕ ਤੇ ਖਿੱਤੇ ਦੇ ਵਿਰਸੇ ‘ਚੋੰ ਮਿਲਿਆ ਹੈ। ਉਹ ਮੰਨਦਾ ਹੈ ਕਿ ਬੇਗਾਨੀ ਧਰਤੀ ‘ਤੇ ਉਥੋਂ ਦੀਆਂ ਸਥਾਨਕ ਪ੍ਰਸਥਿਤੀਆਂ ਨੂੰ ਆਪਣੇ ਵਿਵੇਕ ਤੇ ਤਰਕ ਨਾਲ ਨਜਿੱਠਦੇ ਪਾਤਰ ਆਮ ਲੋਕਾਂ ਦੇ ਪ੍ਰੇਰਣਾ ਸ੍ਰੋਤ ਨਹੀੰ ਬਣ ਸਕਦੇ ਸਗੋਂ ਪੰਜਾਬ ਦੀ ਧਰਤੀ ‘ਤੇ ਜਨਮੇ ਯੋਧਿਆਂ ਤੇ ਲੋਕ ਨਾਇਕਾਂ ਦੀ ਰਸਾਈ ਜਿਆਦਾ ਹੋ ਸਕਦੀ ਹੈ। ਇਸ ਕਾਵਿ-ਕਿਤਾਬ ਦੇ ਪਾਠ ਉਪਰੰਤ ਇਹ ਧੁਨੀ ਉੱਭਰਦੀ ਹੈ ਕਿ ਉਹ ਸੱਤਾ ਨਾਲ ਦਸਤਪੰਜਾ ਲੈਣ ਸਮੇਂ ਜੁਝਾਰੂ ਸਿੱਖ ਅਵਚੇਤਨ ‘ਚੋੰ ਦ੍ਰਿਸ਼ਟੀ ਗ੍ਰਹਿਣ ਕਰਨ ਵੱਲ ਅਗਰਸਰ ਹੁੰਦਾ ਹੈ। ਅਮਰਦੀਪ ਇਸ ਗੱਲੋੰ ਸੁਚੇਤ ਹੈ ਕਿ ਸਿਮਰਤੀ ਦੀ ਆਪਣੀ ਸਿਆਸਤ ਹੁੰਦੀ ਹੈ, ਉਹ ਸਿਮਰਤੀਆਂ ‘ਚੋੰ ਸੰਪਰਦਾਇਕ ਸੰਕੀਰਣਤਾ ਤੋਂ ਮੁਕਤ ਪ੍ਰਵਚਨਾਂ ਨੂੰ ਕਸ਼ੀਦ ਕੇ ਸਿਰਜਣਾ ਦਾ ਰੂਪ ਦਿੰਦਾ ਹੈ। ਉਸਦੀ ਕਾਵਿ-ਯਾਤਰਾ ਦੇ ਇਸ ਪੜਾਅ ‘ਤੇ ਆ ਕੇ ਉਸਦੇ ਕਾਵਿ-ਮੁਹਾਵਰੇ ਦੇ ਕਲੇਵਰ ‘ਚ ਸੁਰਖ਼ ਸ਼ਬਦਾਂ ਦੇ ਨਾਲ-ਨਾਲ ਆਪਣੇ ਖਿੱਤੇ ਰੰਗੇ ਸ਼ਬਦ ਵੀ ਆਪਣੇ ਪ੍ਰਸੰਗਾਂ ਸਮੇਤ ਹਾਜ਼ਰ ਹੋਏ ਹਨ ਜੋ ਪਛਾਣ ਦੀ ਰਾਜਨੀਤੀ ਦੀ ਵੀ ਬਾਤ ਪਾਉੰਦੇ ਹਨ। ਉਹ ਜੋ ਨੁਕੀਲੇ ਸਵਾਲ ਖੜ੍ਹੇ ਕਰਦਾ ਹੈ, ਉਨ੍ਹਾਂ ਨਾਲ ਤੁਸੀਂ ਅਸਹਿਮਤ ਤਾਂ ਹੋ ਸਕਦੇ ਹੋ ਪਰ ਪਾਸਾ ਵੱਟ ਬਚ ਕੇ ਨਿਕਲ ਨਹੀਂ ਸਕਦੇ। ਉਸਦੇ ਸਵਾਲ ਤੁਹਾਡਾ ਪਿੱਛਾ ਕਰਨਗੇ, ਇਹ ਇਸ ਕਾਵਿ-ਕਿਤਾਬ ਦੀ ਪ੍ਰਾਪਤੀ ਹੈ। ਬਲਵਿੰਦਰ ਚਹਿਲ
View cart “Dohre Kirdar” has been added to your cart.
₹160.00
Turange Tan Pahunchage
ਅਮਰਦੀਪ ਸਿੰਘ ਗਿੱਲ ਕਲਾ ਦੇ ਵਿਭਿੰਨ ਰੂਪਾਂ ਨਾਲ ਵਾਬਸਤਾ ਹੈ ਪਰ ਸ਼ਬਦ-ਸਾਧਨਾ ਨਾਲ ਉਹਦੀ ਪਹਿਲੀ ਵਫ਼ਾ ਹੈ, ਇਸੇ ਲਈ ਉਹ ਉਲਟ ਵਹਿਣਾਂ ‘ਚ ਵੀ ਸ਼ਬਦ ਨਾਲ ਨਿਰੰਤਰ ਜੁੜਿਆ ਰਿਹਾ ਹੈ। ਉਸਦੀ ਰਚਨਾਤਮਕ ਊਰਜਾ ਨੂੰ ਕਿਸੇ ਸੌੜੀ ਵਲਗਣਾ ‘ਚ ਨਹੀੰ ਡੱਕਿਆ ਜਾ ਸਕਦਾ।
