ਪ੍ਰੋ. ਗੁਰਦਿਆਲ ਸਿੰਘ ਦਾ ਜਨਮ, ਇਕ ਸਾਧਾਰਨ ਪਿੰਡ ਵਰਗੇ ਕਸਬੇ ਜੈਤੋ ਵਿਚ ਜਨਵਰੀ 1933 ਨੂੰ ਹੋਇਆ ਤੇ ਉਹ ਚਾਲੀ ਸਾਲ ਤੋਂ ਉੱਪਰ ਅਧਿਆਪਨ ਖੇਤਰ ਵਿਚ ਕਾਰਜ ਨਿਭਾਉਣ ਮਗਰੋਂ ਯੂਨੀਵਰਸਿਟੀ ਪ੍ਰੋਫੈਸਰ ਵਜੋਂ ਰੀਟਾਇਰ ਹੋਏ ਹਨ। ਹੁਣ ਤਕ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਸਮਰਿਧ ਕਰਨ ਲਈ 10 ਨਾਵਲ, 12 ਕਹਾਣੀ-ਸੰਗ੍ਰਹਿ, 3 ਨਾਟਕ-ਸੰਗ੍ਰਹਿ, 2 ਲੇਖ- ਸੰਗ੍ਰਹਿ, ਇਕ ਖੋਜ-ਪੁਸਤਕ ਤੇ 10 ਬਾਲ-ਪੁਸਤਕਾਂ ਦੀ ਰਚਨਾ ਕੀਤੀ ਹੈ। ਉਹਨਾਂ ਨੇ 30 ਤੋਂ ਉੱਪਰ ਪੁਸਤਕਾਂ ਅੰਗਰੇਜ਼ੀ, ਹਿੰਦੀ ਤੋਂ ਪੰਜਾਬੀ ਵਿਚ ਅਤੇ ਪੰਜਾਬੀ ਤੋਂ ਹਿੰਦੀ ਵਿਚ ਅਨੁਵਾਦ ਕੀਤੀਆਂ ਹਨ।ਸ਼ਾਇਦ ਉਹ ਪੰਜਾਬੀ ਦੇ ਪਹਿਲੇ ਅਜਿਹੇ ਲੇਖਕ ਹਨ ਜਿਨ੍ਹਾਂ ਦੀ ਕੋਈ ਰਚਨਾ ਅਣਗੌਲੀ ਨਹੀਂ ਕੀਤੀ ਜਾ ਸਕੀ।‘ਬਕਲਮਖ਼ੁਦ’ ਵਰਗੀ, 1960 ਵਿਚ ਛਪੀ ਬਾਲ ਪੁਸਤਕ ਤੇ 1964 ਵਿਚ ਛਪੇ ਨਾਵਲ ‘ਮੜ੍ਹੀ ਦਾ ਦੀਵਾ’ ਤੋਂ ਲੈ ਕੇ 1992 ਵਿੱਚ ਛਪੇ ਨਾਵਲ ‘ਪਰਸਾ’ ਤੱਕ, ਹਰ ਪੁਸਤਕ ਸਾਧਾਰਨ ਪਾਠਕਾਂ ਤੋਂ ਲੈ ਕੇ ਉਚਕੋਟੀ ਦੇ ਵਿਦਵਾਨਾਂ ਤੱਕ ਦੀ ਚਰਚਾ ਦਾ ਵਿਸ਼ਾ ਬਣਦੀ ਆਈ ਹੈ।
View cart “Anne Ghorey Da Daan” has been added to your cart.
Sale


