ਇਤਿਹਾਸ ਅੰਦਰ ਝਾਤੀ ਮਾਰਨੀ ਪੀਢੀ ਗੰਢ ਖੋਲਣ੍ਹ ਵਾਂਗ ਹੈ। ਮੁਗਲ ਬਾਦਸ਼ਾਹ ਦਰਬਾਰੀ ਲੇਖਕਾਂ ਤੋਂ ਇਤਿਹਾਸ ਲਿਖਵਾਉਦੇ। ਸਿਰਫ਼ ਉਹਨਾਂ ਘਟਨਾਵਾਂ ਤੇ ਜੰਗਾਂ ਦਾ ਜ਼ਿਕਰ ਕੀਤਾ ਜਾਂਦਾ, ਜਿਹੜੀਆਂ ਤਖ਼ਤ ਜਾਂ ਬਾਦਸ਼ਾਹ ਦੀ ਸ਼ਾਨ ਨੂੰ ਹੋਰ ਚਮਕਾਉਦੀਆਂ। ਇੰਝ ਪੁਰਾਤਨ ਅਫਵਾਹਾਂ ਅਤੇ ਫਰਜ਼ੀ ਘਟਨਾਵਾਂ ਨੂੰ ਇਤਿਹਾਸ ਸਮਝ ਲਿਆ ਜਾਂਦਾ। ਇਹਨਾਂ ਹੁਕਮਰਾਨਾਂ ਨੂੰ ਆਪਣੇ ਸਾਮਰਾਜ ਦੇ ਭਵਿੱਖ ਦੀ ਚਿੰਤਾ ਵਧੇਰੇ ਰਹਿਣ ਕਾਰਨ ਵਰਤਮਾਨ ਉਹਨਾਂ ਦੇ ਹੱਥਾਂ ਵਿਚੋਂ ਨਿਕਲ ਜਾਂਦਾ। ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਇਤਿਹਾਸਕਾਰ ਇੱਕ ਮਤ ਨਹੀਂ। ਵਿਦੇਸ਼ੀ ਇਤਿਹਾਸਕਾਰ ਉਸਨੂੰ ‘ਸ਼ਰਾਬੀ, ਕਾਮੀ, ਲਾਲਚੀ, ਸੁਆਰਥੀ ਤੇ ਅਪਣੇ ਕਰੀਬੀਆਂ ਨਾਲ ਧੋਖਾ ਕਰਨ ਵਾਲਾ’ ਵਜੋਂ ਪੇਸ਼ ਕਰਦੇ। ਬੈਰਨ ਹਿਯੂਗਲ ਨੂੰ ਤਾਂ ਮਹਾਰਾਜਾ, ‘ਪੰਜਾਬ ਦਾ ਸਭ ਤੋਂ ਬਦਸੂਰਤ ਮਨੁੱਖ’ ਦਿਖਾਈ ਦਿੰਦਾ। ਸਾਡੇ ਇਤਿਹਾਸਕਾਰ ਮਹਾਰਾਜੇ ਨੂੰ ‘ਜੰਗਬਾਜ਼ ਨੇਤਾ, ਸੱਚਾ ਸੁੱਚਾ ਸਿੱਖ, ਨਿਤਨੇਮੀ, ਦਇਆਵਾਨ, ਸਭ ਧਰਮਾਂ ਦੇ ਲੋਕਾਂ ਨੂੰ ਪਿਆਰ ਕਰਨ ਵਾਲਾ’ ਦਰਸਾਉਂਦੇ ਹਨ। ਕੋਈ ਉਸ ਨੂੰ ‘ਨਪੋਲੀਅਨ ਦੇ ਮੁਕਾਬਲੇ’ ਦਾ ਸ਼ਾਸਕ ਮੰਨਦਾ ਹੈ ਤੇ ਕੋਈ ਹੋਰ ਸ਼ੇਰ-ਏ-ਪੰਜਾਬ ਦੇ ਖ਼ਿਤਾਬ ਨਾਲ ਨਿਵਾਜਦਾ ਹੈ। ‘ਆਪਣੇ ਤੋਂ ਅੱਧੀ ਉਮਰ ਦੀਆਂ ਨਾਚੀਆਂ’ ਨੂੰ ਆਪਣੇ ਹਰਮ ਵਿਚ ਲਿਆਉਣ ਵਾਲੇ, ‘ਸਿੱਖੀ ਦਾ ਗੌਰਵ’ ਕਹਾਉਣ ਵਾਲੇ ਮਹਾਰਾਜੇ ਦਾ ਅਸਲੀ ਚਿਹਰਾ ਤਲਾਸ਼ਣਾ ਭਾਰਾ ਜੋਖਮ ਹੈ, ਬੀਹੜ ਤੇ ਔਝੜ ਰਾਹ ’ਤੇ ਤੁਰਨ ਵਾਂਗ। ਫਿਰ ਵੀ ‘ਸੂਰਜ ਦੀ ਅੱਖ’ ਵਿੱਚ ਮੈਂ ਮਹਾਰਾਜੇ ਦੇ ਵਿਭਿੰਨ ਨਕਸ਼ਾਂ ਨੂੰ ਤਰਾਸ਼ਣ, ਉਲੀਕਣ ਅਤੇ ਉਘਾੜਣ ਦਾ ਯਤਨ ਕੀਤਾ ਹੈ।
View cart “Belion Nikalde Sher : Jagdeep Singh/ਬੇਲਿਓਂ ਨਿਕਲਦੇ ਸ਼ੇਰ – ਜਗਦੀਪ ਸਿੰਘ” has been added to your cart.
Sale