ਚਤਰੇ ਦੇ ਆਵਾਜ਼ ਦੇਣ ’ਤੇ ਸਾਰੇ ਜਿਉਣੇ ਦੁਆਲੇ ਆ ਖੜ੍ਹੇ।
-ਬਹਿਜੋ ਖੜ੍ਹੇ ਕਿਉਂ ਹੈਂ?’ ਜਿਉਣੇ ਨੇ ਕਿਹਾ ਤਾਂ ਸਾਰੇ ਬੈਠ ਗਏ।
-ਜਿਹੜੀ ਆਪਾਂ ਮੌੜਾਂ ’ਚ ਵਾਰਦਾਤ ਕਰਕੇ ਆਏ ਐਂ। ਇਸਨੇ ਮੈਨੂੰ ਸਾਰੀ ਰਾਤ ਨੀ ਸੌਣ ਦਿੱਤਾ। ਜੇ ਆਪਾਂ ਪਿੰਡ ਵਾਲੇ ਵਿਰੋਧੀ ਕਰ ਲਏ ਤਾਂ ਕਿਸੇ ਔਖੀ ਘੜੀ ਵੇਲੇ ਪਨਾਹ ਕਿਥੇ ਲਵਾਂਗੇ? ਜੰਗਲ ’ਚ ਲੁਕਣ ਨਾਲੋਂ ਲੋਕਾਂ ਦਾ ਜੰਗਲ ਵਧੇਰੇ ਹਿਫਾਜ਼ਤ ਵਾਲਾ ਹੈ।’… ਜਿਉਣੇ ਦੀਆਂ ਗੱਲਾਂ ਸੁਣਕੇ ਸਾਰੇ ਹੈਰਾਨ ਹੁੰਦੇ ਸੋਚੀਂ ਪੈ ਗਏ।