ਐੱਸ. ਅਸ਼ੋਕ ਭੌਰਾ ਪੰਜਾਬੀ ਸੱਭਿਆਚਾਰ ਦੇ ਖੇਤਰ ਦਾ ਅਜਿਹਾ ਨਾਂ ਹੈ, ਜਿਸਨੇ ਸਾਹਿਤ ਅਤੇ ਕਲਾ ਨੂੰ ਸਹਾਰਾ ਬਣਾ ਕੇ ਦੇਸ਼ ਦੁਨੀਆਂ ਵਿਚ ਆਪਣੀਆਂ ਸਰਗਰਮੀਆਂ ਅਤੇ ਦੋਸਤੀਆਂ ਦਾ ਇਕ ਵਿਆਪਕ ਤਾਣਾ-ਬਾਣਾ ਏਨੀ ਸੁਚੱਜਤਾ ਨਾਲ ਬੁਣਿਆ ਹੈ ਕਿ ਸਾਹਿਤ ਸੱਭਿਆਚਾਰ ਨਾਲ ਜੁੜੇ ਪੰਜਾਬੀਆਂ ਦੀ ਹਰ ਮਹਿਫ਼ਲ ਵਿਚ ਉਸਦਾ ਚਰਚਾ ਸਹਿਜ ਹੋ ਗਿਆ ਹੈ।
ਪੰਜਾਬ ਦੇ ਦੁਆਬਾ ਖੇਤਰ ਵਿਚ ਆਪਣਾ ਸਫ਼ਰ ਸ਼ੁਰੂ ਕਰਨ ਵਾਲਾ ਇਹ ਸਖਸ਼ ਜਦੋਂ ਅਮਰ ਸਿੰਘ ਸ਼ੌਂਕੀ ਦੀ ਯਾਦ ਵਿਚ ਸੱਭਿਆਚਾਰਕ ਮੇਲਾ ਕਰਵਾਉਣ ਲਈ ਸਰਗਰਮ ਹੋਇਆ ਅਤੇ ਦੂਰਦਰਸ਼ਨ ਦੇ ਲੋਕ-ਸਾਹਿਤ ਨਾਲ ਜੁੜੇ ਪ੍ਰੋਗਰਾਮਾਂ ਦੀ ਸੰਚਾਲਨਾ ਵਿਚ ਰੁਚੀ ਲੈਣ ਲੱਗਾ ਤਾਂ ਆਸਾਰ ਦਿਸਣ ਲੱਗ ਪਏ ਸਨ ਕਿ ਇਸਦੀ ਮੰਜ਼ਿਲ ਬਹੁਤ ਦੂਰ ਹੈ, ਅਮਰੀਕਾ ਦੀ ਧਰਤੀ ਉੱਤੇ ਪਹੁੰਚ ਕੇ ਉਸਨੇ ਨਾ ਸਿਰਫ ਆਪਣੀਆਂ ਦੋਸਤੀਆਂ ਅਤੇ ਸਰਗਰਮੀਆਂ ਦਾ ਘੇਰਾ ਹੋਰ ਮੋਕਲਾ ਕਰ ਲਿਆ, ਸਗੋਂ ਸਾਹਿਤਕਾਰੀ ਉਤੇ ਆਪਣਾ ਹੱਥ ਵੀ ਹੋਰ ਵਧੇਰੇ ਸ਼ਿੱਦਤ ਨਾਲ ਅਜਮਾਉਣਾ ਸ਼ੁਰੂ ਕਰ ਦਿੱਤਾ। ਲੋਕ ਕਲਾਕਾਰਾਂ ਬਾਰੇ ਲਿਖਣ ਦੀ ਖਬਤ ਤਾਂ ਉਸਨੂੰ ਸ਼ੁਰੂਆਤੀ ਦਿਨਾਂ ਤੋਂ ਹੀ ਸੀ ਪਰ ਵੱਖ-ਵੱਖ ਵਿਸ਼ਿਆਂ ਉਤੇ ਛੋਟੇ-ਛੋਟੇ ਨਿਬੰਧ ਲਿਖਣ ਦੀ ਕਲਾ ਨੇ ਉਸਨੂੰ ਸਾਹਿਤਕਾਰੀ ਕਾਫ਼ਲੇ ਵਿਚ ਵੀ ਸ਼ਾਮਿਲ ਕਰ ਦਿੱਤਾ।
ਪੰਜ ਸੌ ਤੋਂ ਵੀ ਵੱਧ ਸਫ਼ਿਆਂ ਉੱਤੇ ਫੈਲੇ ਹੋਏ ਵਿਭਿੰਨ ਵਿਸ਼ਿਆਂ ਵਾਲੇ ਲੇਖਾਂ ਦੀ ਪੁਸਤਕ ‘ਜ਼ਿੰਦਗੀ ਦਾ ਸਾਂਝਾ ਰੰਗ ਮੰਚ’ ‘ਗੱਲੀਂ ਬਾਤੀਂ’ ਲਿਖ ਕੇ ਉਸਨੇ ਆਪਣੀ ਪੁਖਤਗੀ ਦਾ ਲੋਹਾ ਸਾਰੇ ਪਾਸੇ ਮਨਵਾ ਲਿਆ। ਪਰ ਲੋਕ ਸਰੋਕਾਰਾਂ ਨਾਲ ਜੁੜੇ ਵਿਸ਼ਿਆਂ ਉਤੇ ਲਿਖੀ ਜਾਣ ਵਾਲੀ ਤਿੱਖੀ ਕਵਿਤਾ ਦੇ ਨਸ਼ਤਰ ਹਾਲੇ ਉਸ ਕੋਲ ਸੰਭਾਲੇ ਪਏ ਸਨ। ਇਹ ਹਥਲਾ ਯਤਨ ਇਨ੍ਹਾਂ, ਨਸ਼ਤਰਾਂ ਦੀ ਚੋਭ ਨਾਲ ਸਮਾਜ ਦੀਆਂ ਕੁਰੀਤੀਆਂ ਕੁਰੇਦਣ ਵੱਲ ਤੁਰਨ ਵਾਲਾ ਹੈ।
-ਡਾ.ਲਖਵਿੰਦਰ ਜੌਹਲ
Turange Tan Pahunchage
₹160.00ਅਮਰਦੀਪ ਸਿੰਘ ਗਿੱਲ ਕਲਾ ਦੇ ਵਿਭਿੰਨ ਰੂਪਾਂ ਨਾਲ ਵਾਬਸਤਾ ਹੈ ਪਰ ਸ਼ਬਦ-ਸਾਧਨਾ ਨਾਲ ਉਹਦੀ ਪਹਿਲੀ ਵਫ਼ਾ ਹੈ, ਇਸੇ ਲਈ ਉਹ ਉਲਟ ਵਹਿਣਾਂ ‘ਚ ਵੀ ਸ਼ਬਦ ਨਾਲ ਨਿਰੰਤਰ ਜੁੜਿਆ ਰਿਹਾ ਹੈ। ਉਸਦੀ ਰਚਨਾਤਮਕ ਊਰਜਾ ਨੂੰ ਕਿਸੇ ਸੌੜੀ ਵਲਗਣਾ ‘ਚ ਨਹੀੰ ਡੱਕਿਆ ਜਾ ਸਕਦਾ।
