Author

ਜਿੱਥੇ ਮੌਸਮਾਂ ਦੇ ਕੰਨ ਪਾਟੇ ਨੇ ਜਿੱਥੇ ਰੁੱਤਾਂ ਕੱਟਦੀਆਂ ਫਾਕੇ ਨੇ ਜਿੱਥੇ ਸੱਪਾਂ ਦੇ ਡੰਗ ਠਰ ਜਾਂਦੇ ਜਿੱਥੇ ਤਿਲੀਅਰ ਆਂਡੇ ਧਰ ਜਾਂਦੇ | ਜਿੱਥੇ ਨੀਲਾ ਅੰਬਰ ਝੁਕ ਜਾਂਦਾ ਸਾਰਾ ਹੀ ਝਮੇਲਾ ਮੁੱਕ ਜਾਂਦਾ ਜਿੱਥੇ ਪੌਣਾਂ ਗਿੱਧਾ ਪਾਉਂਦੀਆਂ ਨੇ ਤੇ ਕੇਸ ਰੁੱਖਾਂ ਦੇ ਵਾਹੁੰਦੀਆਂ ਨੇ | ਜਿੱਥੇ ਟਿੱਬੇ ਚੋਆਂ ਵੱਸਦੇ ਨੇ ਜਿੱਥੇ ਖੇਤ ਸਰ੍ਹੋਂ ਦੇ ਹੱਸਦੇ ਨੇ ਓਹ ਡਲ੍ਹਕਦਾ ਮੋਤੀ ਮਾਣਕ ਹੈ ਜਿੱਥੇ ਧੁੱਪੀਂ ਘੁਲਿਆ ਨਾਨਕ ਹੈ ਤੁਸੀਂ ਝੱਗਾ-ਚੁੰਨੀਆਂ ਲੋਟ ਕਰੋ ਅੱਜ ਫੁੱਲਾਂ ਦੀ ਨੀਂ ਸੋਟ ਕਰੋ ਪੈਰਾਂ ਨੂੰ ਕਰ ਕਰ ਨੰਗੇ ਨੀਂ ਇੱਥੇ ਕਿਸਮਤ ਵਾਲਾ ਆਉਂਦਾ ਹੈ | ਸ਼ਬਦ – Harmanjeet Singh / Rani Tatt

Harman

ਜਿੱਥੇ ਮੌਸਮਾਂ ਦੇ ਕੰਨ ਪਾਟੇ ਨੇ
ਜਿੱਥੇ ਰੁੱਤਾਂ ਕੱਟਦੀਆਂ ਫਾਕੇ ਨੇ
ਜਿੱਥੇ ਸੱਪਾਂ ਦੇ ਡੰਗ ਠਰ ਜਾਂਦੇ
ਜਿੱਥੇ ਤਿਲੀਅਰ ਆਂਡੇ ਧਰ ਜਾਂਦੇ |
ਜਿੱਥੇ ਨੀਲਾ ਅੰਬਰ ਝੁਕ ਜਾਂਦਾ
ਸਾਰਾ ਹੀ ਝਮੇਲਾ ਮੁੱਕ ਜਾਂਦਾ
ਜਿੱਥੇ ਪੌਣਾਂ ਗਿੱਧਾ ਪਾਉਂਦੀਆਂ ਨੇ
ਤੇ ਕੇਸ ਰੁੱਖਾਂ ਦੇ ਵਾਹੁੰਦੀਆਂ ਨੇ |
ਜਿੱਥੇ ਟਿੱਬੇ ਚੋਆਂ ਵੱਸਦੇ ਨੇ
ਜਿੱਥੇ ਖੇਤ ਸਰ੍ਹੋਂ ਦੇ ਹੱਸਦੇ ਨੇ
ਓਹ ਡਲ੍ਹਕਦਾ ਮੋਤੀ ਮਾਣਕ ਹੈ
ਜਿੱਥੇ ਧੁੱਪੀਂ ਘੁਲਿਆ ਨਾਨਕ ਹੈ
ਤੁਸੀਂ ਝੱਗਾ-ਚੁੰਨੀਆਂ ਲੋਟ ਕਰੋ
ਅੱਜ ਫੁੱਲਾਂ ਦੀ ਨੀਂ ਸੋਟ ਕਰੋ
ਪੈਰਾਂ ਨੂੰ ਕਰ ਕਰ ਨੰਗੇ ਨੀਂ
ਇੱਥੇ ਕਿਸਮਤ ਵਾਲਾ ਆਉਂਦਾ ਹੈ |
ਸ਼ਬਦ - Harmanjeet Singh / Rani Tatt