ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਗਾਉਦੇ ਅਤੇ ਨਾਅਰੇ ਮਾਰਦੇ, ਲੱਕੜੀ ਦੇ ਫੱਟਿਆਂ ਉੱਪਰ ਜਾ ਖੜ੍ਹੇ। ਭਗਤ ਸਿੰਘ ਵਿਚਕਾਰ, ਸੱਜੇ-ਖੱਬੇ ਸੁਖਦੇਵ ਤੇ ਰਾਜਗੁਰੂ। ਪਹਿਲਾਂ ਤਿੰਨੋ ਇਕ-ਦੂਸਰੇ ਨੂੰ ਗਲੇ ਮਿਲੇ। ਅਧਿਕਾਰੀ ਮੂਕ ਬਣੇ ਖੜ੍ਹੇ ਹੈਰਾਨ ਸਨ-ਮੌਤ ਦਾ ਇਹ ਕੇਹਾ ਸਰੂਰ ਹੈ, ਜੋ ਤਿੰਨਾਂ ਦੇ ਚਿਹਰਿਆਂ ਉੱਪਰ ਚਮਕਣ ਲੱਗਾ ਹੈ…।
ਡਪਟੀ ਕਮਿਸ਼ਨਰ ਦੇ ਚਿਹਰੇ ਉੱਪਰ ਕੁਝ ਘਬਰਾਹਟ ਵੇਖ ਕੇ ਭਗਤ ਸਿੰਘ ਨੇ ਹਸਦਿਆਂ ਕਿਹਾ :
-ਮੈਜਿਸਟਰੇਟ ਸਾਹਬ, ਆਪ ਕਿਸਮਤ ਵਾਲੇ ਹੋ ਕਿ ਅੱਜ ਆਪ ਨੂੰ ਆਪਣੀਆਂ ਅੱਖਾਂ ਨਾਲ ਇਹ ਦੇਖਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਕਿ ਭਾਰਤ ਦੇ ਇਨਕਲਾਬੀ ਕਿਸ ਤਰ੍ਹਾਂ ਖ਼ੁਸ਼ੀ-ਖ਼ੁਸ਼ੀ ਆਪਣੇ ਉੱਚੇ ਆਦਰਸ਼ਾਂ ਲਈ ਮੌਤ ਨੂੰ ਗਲਵਕੜੀ ਪਾ ਸਕਦੇ ਹਨ।’
ਮੈਜਿਸਟਰੇਟ ਨੇ ਸ਼ਰਮ ਮਹਿਸੂਸ ਕਰਦਿਆਂ ਨੀਵੀਂ ਪਾ ਲਈ।